ਮਿਤੀ 21 ਫਰਵਰੀ, 2024, ਨੂੰ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਜੀ ਦੀ ਅਗਵਾਈ ਅਤੇ ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਪੂਰੀ ਟੀਮ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ, ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਚਿੰਤਕ ਡਾ. ਜਲੌਰ ਸਿੰਘ ਖੀਵਾ ਜੀ ਦੁਆਰਾ ਕੀਤੀ ਗਈ ਅਤੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਸ. ਗਗਨਦੀਪ ਸਿੰਘ ਜੀ ਐਸ.ਡੀ.ਐਮ ਗੁਰੂ ਹਰ ਸਹਾਏ ਸਨ।